ਇਮੀਗ੍ਰੇਸ਼ਨ ਸਹਾਇਤਾ ਸੇਵਾ ਪ੍ਰਦਾਤਾਵਾਂ ਦੇ ਸਬੰਧਵਿੱ ਚ ਉਪਭੋਗਤਾ ਬਿੱ ਲ ਆਫ਼ ਰਾਈਟਸ (ਅਧਿਕਾਰਾਂ ਦਾ ਬਿੱ ਲ)

ਅੰਗਰੇਜ਼ੀ (English)

ਇਮੀਗ੍ਰੇਸ਼ਨ ਸਹਾਇਤਾ ਸੇਵਾ ਪ੍ਰਦਾਤਾਵਾਂ ਦੇ ਸਬੰਧਵਿੱਚ ਉਪਭੋਗਤਾ ਬਿੱਲ ਆਫ਼ ਰਾਈਟਸ (ਅਧਿਕਾਰਾਂ ਦਾ ਬਿੱਲ)

ਇਮੀਗ੍ਰੇਸ਼ਨ ਸਹਾਇਤਾ ਸੇਵਾ ਪ੍ਰਦਾਤਾ ਉਹ ਲੋਕ ਜਾਂ ਕਾਰੋਬਾਰ ਹਨ ਜੋ ਕਿਸੇ ਵੀ ਕਿਸਮ ਦੇ ਇਮੀਗ੍ਰੇਸ਼ਨ-ਸਬੰਧਤ ਸੇਵਾਵਾਂ ਲਈ ਫੀਸ ਵਸੂਲ ਕਰਦੇ ਹਨ। ਉਹ ਵਕੀਲ ਨਹੀਂ ਹਨ ਅਤੇ ਆਮ ਤੌਰ 'ਤੇ ਯੂ.ਐਸ. ਡਿਪਾਰਟਮੇਂਟ ਆਫ਼ ਜਸਟਿਸ (U.S. Department of Justice) ਦੁਆਰਾ ਪ੍ਰਵਾਨਤ ਜਾਂ ਮਾਨਤਾ ਪ੍ਰਾਪਤ ਨਹੀਂ ਹੁੰਦੇ।

ਉਹ ਨਹੀਂ ਕਰ ਸਕਦੇ:

  • ਇਮੀਗ੍ਰੇਸ਼ਨ ਸਬੰਧਤ ਲਾਭਾਂ ਲਈ ਸਰਕਾਰੀ ਏਜੰਸੀ ਫਾਰਮ ਚੁਣਨ ਬਾਰੇ ਸਲਾਹ ਦੇਣ ਸਮੇਤ, ਕਿਸੇ ਇਮੀਗ੍ਰੇਸ਼ਨ ਮਾਮਲੇ ਬਾਰੇ ਕੋਈ ਵੀ ਕਾਨੂੰਨੀ ਸਲਾਹ ਦੇਣਾ।
  • ਅਦਾਲਤ ਵਿੱਚ ਜਾਂ ਸੰਘੀ ਸਰਕਾਰ ਜਾਂ ਕਿਸੇ ਇਮੀਗ੍ਰੇਸ਼ਨ ਅਥਾਰਿਟੀ 'ਚ ਤੁਹਾਡੀ ਨੁਮਾਇੰਦਗੀ ਕਰਨਾ।

ਉਹ ਕਰ ਸਕਦੇ ਹਨ:

  • ਅਨੁਵਾਦ ਸੇਵਾਵਾਂ ਪ੍ਰਦਾਨ ਕਰਨਾ।
  • ਦਸਤਾਵੇਜ਼ ਇਕੱਠੇ ਕਰਨ ਵਿੱਚ ਤੁਹਾਡੀ ਮਦਦ ਕਰਨਾ।
  • ਤੁਹਾਡੀ ਅਰਜ਼ੀ ਲਈ ਦਸਤਾਵੇਜ਼ਾਂ ਦੀ ਫੋਟੋਕਾਪੀ ਕਰਨਾ।

ਜੇ ਤੁਸੀਂ ਕਿਸੇ ਇਮੀਗ੍ਰੇਸ਼ਨ ਸਹਾਇਤਾ ਸੇਵਾ ਪ੍ਰਦਾਤਾ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਹ ਪ੍ਰਾਪਤ ਕਰਨ ਦਾ ਅਧਿਕਾਰ ਹੈ:

ਇੱਕ ਲਿਖਤ ਇਕਰਾਰਨਾਮਾ। ਪ੍ਰਦਾਤਾ ਨੂੰ ਤੁਹਾਡੇ ਲਈ ਇਕਰਾਰਨਾਮਾ ਸਪਸ਼ਟ ਕਰਨਾ ਅਤੇ ਕਿਸੇ ਵੀ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਹੈ। ਇਕਰਾਰਨਾਮਾ ਜ਼ਰੂਰ ਹੋਣਾ ਚਾਹੀਦਾ ਹੈ:

  • ਸਾਦੀ ਅੰਗਰੇਜ਼ੀ ਵਿੱਚ ਅਤੇ ਕਿਸੇ ਅਜਿਹੀ ਭਾਸ਼ਾ ਵਿੱਚ ਜਿਸ ਬਾਰੇ ਪ੍ਰਦਾਤਾ ਨੇ ਤੁਹਾਡੇ ਨਾਲ ਸੇਵਾਵਾਂ ਦੀ ਚਰਚਾ ਕੀਤੀ ਸੀ।
  • ਸਾਰੀਆਂ ਸੇਵਾਵਾਂ ਦੀ ਸੂਚੀ ਬਣਾਉਣਾ ਜੋ ਤੁਸੀਂ ਪ੍ਰਾਪਤ ਕਰ ਰਹੇ ਹੋ ਅਤੇ ਹਰੇਕ ਸੇਵਾ ਲਈ ਮਦਵਾਰ ਫੀਸ ਅਤੇ ਕੀਮਤ ਦੱਸਣਾ।
  • ਇਕ ਵੱਖਰੇ ਅੰਤਮ ਪੇਜ 'ਤੇ ਇਕਰਾਰਨਾਮੇ “ਰੱਦ ਕਰਨ ਦੇ ਫਾਰਮ” (Cancellation Form) ਨੂੰ ਸ਼ਾਮਲ ਕਰਨਾ।
  • ਦਸਤਖਤ ਕਰਨਾ।

ਇੱਕ ਰਸੀਦ। ਪ੍ਰਦਾਤੇ ਨੂੰ ਤੁਹਾਨੂੰ ਇੱਕ ਰਸੀਦ ਦੇਣਾ ਜ਼ਰੂਰੀ ਹੈ ਜਿਸ ਵਿੱਚ ਸ਼ਾਮਲ ਹਨ:

  • ਤਾਰੀਖ:
  • ਪ੍ਰਦਾਤਾ ਦਾ ਕਾਨੂੰਨੀ ਨਾਂ ਅਤੇ ਪਤਾ
  • ਹਰੇਕ ਸੇਵਾ ਲਈ ਤੁਸੀਂ ਜਿਸ ਪੈਸੇ ਦਾ ਭੁਗਤਾਨ ਕੀਤਾ ਹੈ ਉਸਦਾ ਵੇਰਵਾ।
  • ਟੈਕਸ ਦੀ ਰਕਮ, ਜੇ ਕੋਈ ਹ
  • ਕੁੱਲ੍ਹ ਅਦਾ ਕੀਤੀ ਗਈ ਰਕਮ

ਰਿਫੰਡ। ਕਿਸੇ ਪ੍ਰਦਾਤਾ ਨਾਲ ਇਕਰਾਰਨਾਮਾ ਕਰਨ ਦੇ ਤਿੰਨ (3) ਦਿਨ ਦੇ ਅੰਦਰ, ਤੁਸੀਂ ਬਿਨਾਂ ਕਿਸੇ ਜ਼ੁਰਮਾਨੇ ਦੇ ਰੱਦ ਕਰ ਸਕਦੇ ਹੋ ਅਤੇ ਆਪਣੇ ਪੈਸੇ ਦਾ 100% ਵਾਪਸ ਪ੍ਰਾਪਤ ਕਰ ਸਕਦੇ ਹੋ ਜਦੋਂ ਤੱਕ ਕਿ ਤੁਸੀਂ ਕਿਸੇ ਖਾਸ, ਜ਼ਰੂਰੀ ਐਮਰਜੈਂਸੀ ਸਮੱਸਿਆ ਦੇ ਕਾਰਨ ਲਿਖਤ ਵਿੱਚ ਇਹ ਹੱਕ ਛੱਡ ਨਾ ਦਿੱਤਾ ਹੋਵੇ। ਕਿਸੇ ਵੀ ਸਮੇਂ, ਤੁਸੀਂ ਰੱਦ ਕਰ ਸਕਦੇ ਹੋ ਅਤੇ ਉਨ੍ਹਾਂ ਸੇਵਾਵਾਂ ਲਈ ਆਪਣੇ ਪੈਸੇ ਵਾਪਸ ਲੈ ਸਕਦੇ ਹੋ ਜਿਹਨਾਂ ਤੇ ਪ੍ਰਦਾਤਾ ਨੇ ਕੋਈ ਕਾਰਵਾਈ ਨਹੀਂ ਕੀਤੀ ਜਾਂ ਜਿਨ੍ਹਾਂ ਦੇ ਖਰਚੇ ਦਾ ਤੁਹਾਡੇ ਵੱਲੋਂ ਭੁਗਤਾਨ ਨਹੀਂ ਕੀਤਾ। ਜੇ ਤੁਸੀਂ ਇਕਰਾਰਨਾਮੇ ਨੂੰ ਰੱਦ ਕਰਦੇ ਹੋ, ਤਾਂ ਪ੍ਰਦਾਤਾ ਨੂੰ ਲਾਜ਼ਮੀ ਤੌਰ 'ਤੇ ਤੁਹਾਡੇ ਸਾਰੇ ਅਸਲੀ ਦਸਤਾਵੇਜ਼ ਵਾਪਸ ਕਰਨੇ ਪੈਣਗੇ।

ਮੁਫ਼ਤ ਸਰਕਾਰੀ ਫਾਰਮ। ਸੰਘੀ ਇਮੀਗ੍ਰੇਸ਼ਨ ਫਾਰਮ ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (U.S. Citizenship and Immigration Services, USCIS) ਦੀ ਵੈਬਸਾਈਟ uscis.gov'ਤੇ ਉਪਲਬਧ ਹਨ। ਕਿਸੇ ਪ੍ਰਦਾਤਾ ਲਈ ਤੁਹਾਨੂੰ ਮੁਫਤ ਸਰਕਾਰੀ ਫਾਰਮਾਂ ਲਈ ਚਾਰਜ ਕਰਨਾ ਗ਼ੈਰ ਕਾਨੂੰਨੀ ਹੈ।

ਤੁਹਾਡੀ ਫਾਈਲ ਲਈ ਕਾਗਜ਼ੀ ਕਾਰਵਾਈਆਂ ਦੀਆਂ ਕਾਪੀਆਂ। ਪ੍ਰਦਾਤਾ ਤੁਹਾਨੂੰ ਸਾਰੇ ਕਾਗਜ਼ਾਂ ਅਤੇ ਤੁਹਾਡੇ ਲਈ ਤਿਆਰ ਕੀਤੇ ਫ਼ਾਰਮ ਦੀਆਂ ਕਾਪੀਆਂ ਦੇਣੀਆਂ ਜ਼ਰੂਰੀ ਹਨ ਜਦੋਂ ਤੁਸੀਂ ਉਹਨਾਂ ਤੋਂ ਮੰਗ ਕਰਦੇ ਹੋ ਅਤੇ ਇਹ ਬਿਨਾਂ ਕਿਸੇ ਚਾਰਜ ਦੇ ਦੇਣਾ ਜ਼ਰੂਰੀ ਹੈ। ਪ੍ਰਦਾਤਾ ਦਾ ਪ੍ਰਸਤੁਤ ਕੀਤੇ ਜਾਣ ਜਾਂ ਪ੍ਰਾਪਤ ਹੋਣ ਦੇ ਦੋ ਹਫਤਿਆਂ ਦੇ ਅੰਦਰ-ਅੰਦਰ ਕਿਸੇ ਸਰਕਾਰੀ ਸੰਸਥਾ ਨੂੰ ਜਮ੍ਹਾਂ ਕਰਾਏ ਜਾਂ ਉਸ ਤੋਂ ਪ੍ਰਾਪਤ ਕੀਤੇ ਦਸਤਾਵੇਜ਼ਾਂ ਦੀ ਕਾਪੀਆਂ ਦੇਣਾ ਜ਼ਰੂਰੀ ਹੈ।

ਸੂਚਿਤ ਰਹੋ। ਪ੍ਰਦਾਤਾ ਦੁਆਰਾ ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੇ ਵਲੋਂ ਦਸਤਾਵੇਜ਼ਾਂ ਦਾ ਖੁਲਾਸਾ ਨਾ ਕਰਨਾ ਜਾਂ ਦਸਤਾਵੇਜ਼ ਜਮ੍ਹਾਂ ਨਹੀਂ ਕਰਾਉਣੇ ਜ਼ਰੂਰੀ ਹਨ, ਜਦੋਂ ਤਕ ਕਿ ਅਜਿਹਾ ਖੁਲਾਸਾ ਜਾਂ ਪ੍ਰਸਤੂਤੀ ਕਾਨੂੰਨ ਦੁਆਰਾ ਜ਼ਰੂਰੀ ਨਾ ਹੋਵੇ। ਜੇ ਪ੍ਰਦਾਤਾ ਨੂੰ ਲਾਜ਼ਮੀ ਤੌਰ 'ਤੇ ਕੋਈ ਸਬਮਿਸ਼ਨ ਜਾਂ ਖੁਲਾਸਾ ਕਰਨ ਦੀ ਕਾਨੂੰਨ ਦੁਆਰਾ ਮੰਗ ਕੀਤੀ ਜਾਂਦੀ ਹੈ, ਤਾਂ ਪ੍ਰਦਾਤਾ ਦਾ ਤੁਹਾਨੂੰ ਲਿਖਤ ਵਿੱਚ ਦੱਸਣਾ ਜ਼ਰੂਰੀ ਹੈ।

ਪੈਸੇ ਜੇ ਤੁਹਾਨੂੰ ਪ੍ਰਦਾਤਾ ਦੁਆਰਾ ਨੁਕਸਾਨ ਪਹੁੰਚਿਆ ਹੈ। ਪ੍ਰਦਾਤਾ ਨੂੰ ਤੁਹਾਡੀ ਸੁਰੱਖਿਆ ਲਈ ਇਕ ਬਾਂਡ ਕਾਇਮ ਰੱਖਣਾ ਜ਼ਰੂਰੀ ਹੈ। ਤੁਸੀਂ ਪ੍ਰਦਾਤਾ ਜਾਂ ਉਸ ਦੀ ਬਾਂਡ ਕੰਪਨੀ ਤੋਂ ਪੈਸਾ ਵਸੂਲ ਕਰਨ ਲਈ ਅਦਾਲਤ ਜਾ ਸਕਦੇ ਹੋ।

ਮੁਫ਼ਤ ਕਾਨੂੰਨੀ ਰੈਫ਼ਰਲ

ਤੁਸੀਂ ਆਫ਼ਿਸ ਆਫ਼ ਨਿਊ ਅਮਰੀਕਨ (Office of New Americans) ਹਾੱਟਲਾਈਨ ਨੂੰ 1-800-566-7636 'ਤੇ, ਨਿਊਯਾਰਕ ਸਟੇਟ ਆਫ਼ਿਸ ਆਫ਼ ਅਟਾਰਨੀ ਜਨਰਲ (New York State Office of the Attorney General) ਨੂੰ 1-800-771-7755 'ਤੇ, ਜਾਂ ਮੁਫ਼ਤ ਕਾਨੂੰਨੀ ਰੈਫ਼ਰਲ ਲਈ ਆਪਣੇ ਸਥਾਨਕ ਜ਼ਿਲ੍ਹਾ ਅਟਾਰਨੀ ਜਾਂ ਇਸਤਗਾਸਾ ਨੂੰ ਕਾਲ ਕਰ ਸਕਦੇ ਹੋ।

ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਿਸੇ ਕਾਰੋਬਾਰ ਬਾਰੇ ਸ਼ਿਕਾਇਤ ਦਰਜ ਕਰਨ ਲਈ 311 ਨਾਲ ਸੰਪਰਕ ਕਰੋ।

ਸ਼ਿਕਾਇਤ ਕਰਨ ਲਈ ਤੁਹਾਨੂੰ ਆਪਣਾ ਨਾਮ ਜਾਂ ਆਪਣੀ ਇਮੀਗ੍ਰੇਸ਼ਨ ਸਥਿਤੀ ਬਾਰੇ ਦੱਸਣ ਦੀ ਲੋੜ ਨਹੀਂ ਹੈ। 311 ਵੱਖ-ਵੱਖ ਭਾਸ਼ਾਵਾਂ ਵਿੱਚ ਕਾਲਾਂ ਲੈ ਸਕਦਾ ਹੈ। ਤੁਸੀਂ nyc.gov/dcwp 'ਤੇ ਆਨਲਾਈਨ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ ਜਾਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।


 

PDF ਡਾਊਨਲੋਡ ਕਰੋ.

05/2023